upc, code 128, code 39, interleaved 2 of 5, postnet, and more
ਸਾਡਾ ਸੌਫਟਵੇਅਰ ISBN-13 ਬਾਰਕੋਡਾਂ ਸਮੇਤ UPC & EAN ਬਾਰਕੋਡ, ਕੋਡ 128 ਬਾਰਕੋਡ, ਕੋਡ 39 ਬਾਰਕੋਡ, ਇੰਟਰਲੀਵਡ 2 ਆੱਫ 5 ਬਾਰਕੋਡ, ਅਤੇ ਤਕਰੀਬਨ ਕੋਈ ਵੀ ਦੂਜੀ ਚਿੰਨ੍ਹ ਵਿਵਸਥਾ, ਜਿਸਨੂੰ ਬਣਾਉਣ ਦੀ ਤੁਹਾਨੂੰ ਕਦੇ ਵੀ ਇੱਛਾ ਜਾਂ ਲੋੜ ਹੋਵੇ, ਛਾਪਦਾ ਹੈ। ਭਾਵੇਂ ਤੁਸੀਂ ਵਿੰਡੋਜ਼ ਦੀ ਵਰਤੋਂ ਕਰ ਰਹੇ ਹੋਵੋ ਜਾਂ OS X, ਲਿਨਕਸ, UNIX, ਜਾਂ ਚਾਕ ਅਤੇ ਬਲੈਕ-ਬੋਰਡ ਦੀ, ਅਸੀਂ ਵਧੀਆ ਬਾਰਕੋਡ ਛੇਤੀ ਅਤੇ ਆਸਾਨੀ ਨਾਲ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ।
ਜਦੋਂ ਤੁਸੀਂ ਸਾਡੇ ਬਾਰ ਕੋਡ ਸੌਫਟਵੇਅਰ ਦੀ ਵਰਤੋਂ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਫੌਂਟਾਂ ਦੀ ਵਰਤੋਂ ਕਰਦੇ ਹੋ। ਉਸੇ ਤਰ੍ਹਾਂ ਦੇ "ਟਰੂ ਟਾਈਪ" ਫੌਂਟ ਅਤੇ ਟਾਈਪ 1 PostScript ਫੌਂਟ, ਜਿਨ੍ਹਾਂ ਦੀ ਵਰਤੋਂ ਤੁਸੀਂ ਰੋਜ਼ਾਨਾ ਕਰਦੇ ਹੋ। ਫਰਕ ਸਿਰਫ ਇੰਨਾਂ ਹੈ ਕਿ ਇਹ ਚਿੰਨ੍ਹਾਂ ਵਾਲੇ ਫੌਂਟ ਹਨ ਅਤੇ ਇਹ ਬਾਰਕੋਡਾਂ ਵਿਖਾਉਂਦੇ ਅਤੇ ਛਾਪਦੇ ਹਨ। ਸਭ ਤੋਂ ਮੁੱਖ ਗੱਲ ਸਾਡੇ ਫੌਂਟਾਂ ਦੇ ਨਾਲ ਆਉਣ ਵਾਲੀ "ਵਿਜ਼ਰਡ ਯੂਟਿਲਿਟੀ" ਜਾਂ ਕੋਡਾਂ ਦੇ ਮੁਫਤ ਨਮੂਨਿਆਂ ਦੀ ਵਰਤੋਂ ਹੈ। ਵਿਜ਼ਰਡਾਂ ਅਤੇ Excel, ਕ੍ਰਿਸਟਲ ਰਿਪੋਰਟਸ, ਅਤੇ ਦੂਜੀਆਂ ਐਪਲੀਕੇਸ਼ਨਾਂ ਵਰਗੀਆਂ ਚੀਜ਼ਾਂ ਲਈ "ਐਪਲੀਕੇਸ਼ਨ ਪਲੱਗ-ਇਨਜ਼" ਆਪਣੇ ਆਪ ਅਰੰਭਕ ਅਤੇ ਅੰਤਮ ਬਾਰਾਂ ਦਾ ਧਿਆਨ ਰੱਖਦੇ ਹਨ, ਲੋੜੀਂਦੇ "ਚੈਕ ਅੰਕ" ਕੱਢਦੇ ਹਨ ਅਤੇ ਸਾਡੇ ਫੌਂਟਾਂ ਦੀਆਂ ਛਾਪਾਂ ਦਾ ਸੈਟ ਤਿਆਰ ਕਰਦੇ ਹਨ। ਤੁਹਾਨੂੰ ਸਿਰਫ ਇੰਨਾਂ ਪਤਾ ਹੋਣਾ ਚਾਹੀਦਾ ਹੈ ਕਿ ਇਹ ਕੰਮ ਤੇਜ਼ੀ ਅਤੇ ਅਸਾਨੀ ਨਾਲ ਹੁੰਦਾ ਹੈ।
ਸਾਡੇ ਹਰ ਉਤਪਾਦ ਦੇ ਨਾਲ ਸਾਡੇ ਵਿਜ਼ਰਡ ਦੇ ਬੰਡਲ ਦੇ ਨਾਲ ਨਾਲ ਬਹੁਤ ਸਾਰੇ ਕੋਡਾਂ ਦੇ ਮੁਫਤ ਨਮੂਨੇ ਵੀ ਮਿਲਦੇ ਹਨ। ਅਤੇ, ਤੁਸੀਂ ਇਹ ਸੁਣਕੇ ਹੈਰਾਨ ਹੋਵੋਗੇ ਕਿ ਸਾਡੀ ਤਕਨੀਕੀ ਸਹਾਇਤਾ ਮੁਫਤ ਹੈ। ਹਮੇਸ਼ਾ ਲਈ। ਜੇ ਬਾਰਕੋਡ ਤੁਹਾਡੇ ਲਈ ਨਵਾਂ ਵਿਸ਼ਾ ਹੈ ਤਾਂ ਆਰਾਮ ਨਾਲ "ਬਾਰਕੋਡਾਂ ਬਾਰੇ ਆਮ ਸਵਾਲ" ਅਤੇ ਸਾਡੇ ਦੂਜੇ ਜਾਣਕਾਰੀ ਪੱਤਰ ਪੜ੍ਹੋ।
ਮੁਕਦੀ ਗੱਲ, ਅਸੀਂ ਤੁਹਾਨੂੰ ਆਪਣਾ ਫੈਸਲਾ ਖੁਦ ਕਰਨ ਵਿੱਚ ਮਦਦ ਕਰਨਾ ਚਾਹੁੰਦੇ ਹਾਂ। ਤੁਸੀਂ ਜਦੋਂ ਵੀ ਤਿਆਰ ਹੋਵੋ, ਆਪਣੇ ਨਵੇਂ ਉਤਪਾਦ ਦਾ ਆਰਡਰ ਆੱਨਲਾਈਨ ਦੇ ਸਕਦੇ ਹੋ ਅਤੇ ਉੱਸੇ ਵੇਲੇ ਡਾਉਨਲੋਡ ਕਰ ਸਕਦੇ ਹੋ। ਜਾਂ, ਤੁਸੀਂ ਸਾਡੇ ਤਸਦੀਕ-ਸ਼ੁਦਾ ਬਾਰਕੋਡ ਸਲਾਹਕਾਰਾਂ ਦੇ ਤਜਰਬੇਕਾਰ ਸਟਾਫ ਕੋਲੋਂ ਬਿਨਾ ਝਿਝਕ ਸਲਾਹ ਲੈ ਸਕਦੇ ਹੋ।
ਤੁਸੀਂ ਹੋਰ ਗੱਲਾਂ ਪਤਾ ਲਗਾਉਣਾ ਚਾਹੁੰਦੇ ਹੋ? ਸਾਡੀ ਕੰਪਨੀ ਬਾਰੇ ਹੋਰ ਸਮੱਗਰੀ ਪੜ੍ਹੋ। ਬਲਕਿ ਹੋਰ ਵੀ ਚੰਗਾ ਹੋਵੇ ਜੇ ਤੁਸੀਂ ਸਾਡੇ ਪਾਟੇ ਮੂੰਹ ਵਾਲੇ ਬਲੌਗ ਨੂੰ ਪੜ੍ਹੋ।